ਇਸ ਪੇਜ ਨੂੰ ਪੰਜਾਬੀ ਲਈ ਡਾਨਲੋਡ ਕਰੋ
ਡਿਪਾਰਟਮੈਂਟ:
ਪੇਸ਼ੰਟ ਅਕਾਉਂਟ ਕਸਟਮਰ ਸਰਵਿਸ ਨੀਤੀ
ਸਿਰਲੇਖ: ਨੀਤੀ ਸਿਰਲੇਖ:
ਵਿੱਤੀ ਸਹਾਇਤਾ
ਪਾਲਿਸੀ ਨੰਬਰ:
PFS.5000.1
ਮਕਸਦ:
ਇਹ ਪ੍ਰਕਿਰਿਆ ਮਰੀਜ਼ ਦੀ ਜ਼ਿੰਮੇਵਾਰੀ ਵਾਲੇ ਬਕਾਇਆਂ ਦੇ ਭੁਗਤਾਨ ਦੀ ਪੈਰਵੀ ਲਈ ਪੂਰੀ ਤਰ੍ਹਾਂ ਸਪਸ਼ਟ ਉਦਯੋਗਿਕ ਮਿਆਰਾਂ ਦੀ ਰੂਪਰੇਖਾ ਦਰਸ਼ਾਉਂਦੀ ਹੈ। ਇਹ ਪ੍ਰਕਿਰਿਆ ਮਰੀਜ਼ ਦੇ ਖਾਤਿਆਂ ਦੀ ਉਗਰਾਹੀ ਅਤੇ ਖਾਤਿਆਂ ਨੂੰ ਬਾਹਰੀ ਉਗਰਾਹੀ ਏਜੰਸੀ ਕੋਲ ਭੇਜੇ ਜਾਣ ਸਬੰਧੀ ਇਕਸਾਰ ਪ੍ਰਕਿਰਿਆ ਅਤੇ ਗਤੀਵਿਧੀਆਂ ਦੀ ਆਡਿਟ ਲੜੀ ਰੂਪਰੇਖਾ ਦਰਸ਼ਾਉਂਦੀ ਹੈ।
Valley Medical Center (ਵੈਲੀ ਮੈਡੀਕਲ ਸੈਂਟਰ) ਉਹਨਾਂ ਬਕਾਇਆਂ ਨੂੰ ਇਕੱਤਰ ਕਰਨ ਲਈ ਮੁਨਾਸਬ ਕੋਸ਼ਿਸ਼ਾਂ ਕਰੇਗਾ ਜੋ ਮਰੀਜ਼ (ਜਾਂ ਜ਼ਿੰਮੇਵਾਰੀ ਧਿਰ) ਦੀ ਨਿੱਜੀ ਵਿੱਤੀ ਜ਼ਿੰਮੇਵਾਰੀ ਹੈ| ਜਿਹੜੇ ਖਾਤੇ ਹਸਪਤਾਲ ਦੀਆਂ ਸਾਰੀਆਂ ਸੰਭਾਵੀ ਉਗਰਾਹੀ ਕੋਸ਼ਿਸ਼ਾਂ ਪੂਰੀਆਂ ਹੋਣ ਤੋਂ ਬਾਅਦ ਵੀ ਬਗੈਰ ਭੁਗਤਾਨ ਦੇ ਰਹਿੰਦੇ ਹਨ ਉਹਨਾਂ ਨੂੰ ਪ੍ਰਾਪਤ ਕੀਤੀ ਦੇਖਭਾਲ ਦੇ ਭੁਗਤਾਨ ਦੀ ਅਗਲੇਰੀ ਪੈਰਵੀ ਲਈ ਬਾਹਰੀ ਪੇਸ਼ੇਵਰ ਉਗਰਾਹੀ ਏਜੰਸੀਆਂ ਕੋਲ ਭੇਜਿਆ ਜਾਵੇਗਾ।
ਪ੍ਰਕਿਰਿਆ
ਆਮ ਸਵੈ-ਭੁਗਤਾਨ ਸਟੇਟਮੈਂਟ ਦੀ ਅਨੁਸੂਚੀ
ਪਹਿਲੀ ਸਟੇਟਮੈਂਟ
ਦਿਨ 1
ਦੂਜੀ ਸਟੇਟਮੈਂਟ
ਦਿਨ 31
ਤੀਜੀ ਸਟੇਟਮੈਂਟ
ਦਿਨ 61
ਆਖਰੀ ਨੋਟਿਸ
ਦਿਨ 91
ਬੁਰਾ ਕਰਜ਼ਾ ਪੂਰਵ-ਸੂਚੀ ਸਮੀਖਿਆ
ਦਿਨ 115
ਬੁਰਾ ਕਰਜ਼ਾ ਆਫਲੋਡ
ਦਿਨ 120
ਆਮ ਕਾਰੋਬਾਰੀ ਸਿਧਾਂਤ:
- ਵੈਲੀ ਮੈਡੀਕਲ ਸੈਂਟਰ ਉਸ ਵੱਡੇ ਵਿੱਤੀ ਬੋਝ ਨੂੰ ਸਵੀਕਾਰ ਕਰਦੇ ਹਾਂ ਜੋ ਡਾਕਟਰੀ ਖਰਚਿਆਂ ਦੁਆਰਾ ਸੀਮਿਤ ਜਾਂ ਬਗੈਰ ਕਿਸੇ ਸਿਹਤ-ਦੇਖਭਾਲ ਕਵਰੇਜ ਵਾਲੇ ਮਰੀਜ਼ਾਂ ਲਈ ਪੈਦਾ ਹੋ ਜਾਂਦੇ ਹਨ। ਅਸੀਂ ਗੈਰ-ਬੀਮਾਕ੍ਰਿਤ ਮਰੀਜ਼ਾਂ ਨੂੰ ਉਹੀ ਛੋਟ ਪੇਸ਼ ਕਰਾਂਗੇ ਜੋ ਸਾਡੇ ਅਨੁਬੰਧਤ ਇੰਸ਼ੋਰੈਂਸ ਕੈਰੀਅਰਾਂ ਦੁਆਰਾ ਲਈ ਜਾਂਦੀ ਹੈ।
- ਗੈਰ-ਬੀਮਾਿਕਤ ਮਰੀਜ਼ ਨੂੰ ਉਹਨ ਦੇਬਾਕੀ ਰਿਹੰਦੇਬਕਾਏ ਲਈ ਤੁਰੰਤ ਭੁਗਤਾਨ ਛੋਟ ਦੇਿਵਕਲਪ ਪੇਸ਼ ਕੀਤੇਜਾਣਗੇ।
(ਿਕਰਪਾ ਕਰਕੇਗੈਰ-ਬੀਮਾਿਕਤ ਅਤੇਤੁਰੰਤ ਭੁਗਤਾਨ ਛੋਟ ਨੀਤੀ ਦੇਖੋ।)
- ਿਜਹੜੇਮਰੀਜ਼ ਜ ਿਜ਼ੰਮੇਵਾਰ ਿਧਰ ਅਿਜਹੀ ਕਠਨਾਈ ਦਾ ਪਗਟਾਵਾ ਕਰਦੇ ਹਨ ,ਿਜਸ ਦੇਨਤੀਜੇ ਵੱਲ ਉਹ ਇੱਕ ਵਾਰ ਿਵੱਚ ਸਮੁੱਚੇ ਬਕਾਏ ਦਾ ਭੁਗਤਾਨ ਨਹ ਕਰ ਸਕਦੇ ,ਉਹਨ ਨੂੰ 12 ਮਹੀਿਨਆਂ ਤੱਕ ਿਵਆਜ ਮੁਕਤ ਿਵਸਥਾਿਰਤ ਭੁਗਤਾਨ ਇੰਤਜ਼ਾਮ ਪੇਸ਼ਕਸ਼ ਕੀਤਾ ਜਾਵੇਗਾ। ਸਾਰੇਹਸਪਤਾਲ ਖਾਿਤਆਂ'ਤੇਘੱਟੋ-ਘੱਟ ਦੇਣਯੋਗ ਰਕਮ
$50 ਹੋਵੇਗੀ ਅਤੇਸਾਰੇਿਫਿਜ਼ਸ਼ੀਅਨ ਖਾਿਤਆਂ'ਤੇ$25 ਹੋਵੇਗੀ ,ਜੋਿਮਆਦ ਿਵੱਚ 12 ਮਹੀਿਨਆਂ ਤ ਿਜ਼ਆਦਾ ਨਹ ਵਧੇਗੀ। ਜੇਮਰੀਜ਼ ਜ ਿਜ਼ੰਮੇਵਾਰ ਿਧਰ ਪੂਰਾ ਭੁਗਤਾਨ ਮੁਕੰਮਲ ਕਰਨ ਲਈ 12 ਮਹੀਿਨਆਂ ਦੀ ਲੋੜ ਨੂੰ ਪੂਰਾ ਨਹ ਕਰ ਸਕਦੇ ,ਤ ਬਕ ਫਾਇਨਿਸੰਗ)ਬਕ ਤ ਿਵੱਤੀ ਸਹਾਇਤਾ (ਦੀ ਪੇਸ਼ਕਸ਼ ਕੀਤੀ ਜਾਵੇਗੀ।
- ਵੈਲੀ ਮੈਡੀਕਲ ਸਟਰ ਬਿਕਗ ਪਾਰਟਨਰ ਜ਼ਰੀਏ ਲੰਬੇ ਸਮ ਦੀ ਭੁਗਤਾਨ ਯੋਜਨਾ ਦੇਿਵਕਲਪ ਪੇਸ਼ ਕਰਦਾ ਹੈ।)ਿਕਸੇ ਵੀ ਬਕ ਕਰਜ਼ ਜ ਕੈਿਡਟ ਕਾਰਡ ਦੀ ਤਰ ,ਕਰਜ਼ ਲਈ ਿਵਆਜ਼ ਲੱਗੇਗਾ ਅਤੇਜੇਭੁਗਤਾਨ ਸਮ ਿਸਰ ਨਹ ਕੀਤਾ ਜਦਾ ,ਤ ਲੇਟ ਫੀਸ ਲਾਗੂਹੋਣਗੀਆਂ(।
- ਜੇ ਮਰੀਜ਼ ਸੀਮਿਤ ਆਮਦਨ ਕਰਕੇ ਕਿਸੇ ਵੀ ਤਰ੍ਹਾਂ ਨਾਲ ਬਿਲ ਦਾ ਭੁਗਤਾਨ ਕਰਨ ਲਈ ਸਮੱਸਿਆ ਬਾਰੇ ਦੱਸਦਾ ਹੈ, ਤਾਂ ਮਰੀਜ਼ ਜਾਂ ਜ਼ਿੰਮੇਵਾਰ ਧਿਰ ਨੂੰ ਵਿੱਤੀ ਸਹਾਇਤਾ ਦੀ ਦਰਖਾਸਤ ਮੁਹੱਈਆ ਕੀਤੀ ਜਾਵੇਗੀ, ਜਿਸ ਨੂੰ ਵਿੱਤੀ ਸਹਾਇਤਾ ਲਈ ਖਾਤੇ ਵਿਚਲੇ ਬਕਾਏ ਨੂੰ ਵਿਵਸਥਿਤ ਕੀਤੇ ਜਾਣ ਬਾਰੇ ਵਿਚਾਰਨ ਲਈ ਲਾਜ਼ਮੀ ਤੌਰ 'ਤੇ ਭਰ ਕੇ ਢੁਕਵੇਂ ਸਹਾਇਕ ਵਿੱਤੀ ਦਸਤਾਵੇਜ਼ੀ ਰਿਕਾਰਡ ਨਾਲ ਵਾਪਸ ਕਰਨਾ ਚਾਹੀਦਾ ਹੈ। (ਕਿਰਪਾ ਕਰਕੇ ਵਿੱਤੀ ਸਹਾਇਤਾ ਨੀਤੀ ਦੇਖੋ)
- ਵੈਲੀ ਮੈਡੀਕਲ ਸੈਂਟਰ ਭੁਗਤਾਨ ਕੀਤੇ ਪ੍ਰਾਪਰਟੀ ਟੈਕਸਾਂ ਲਈ ਯੋਗ ਕਿੰਗ ਕਾਉਂਟੀ ਪਬਲਿਕ ਹਾਸਪਿਟਲ ਡਿਸਟ੍ਰਿਕਟ #1 ਮਕਾਨ-ਮਾਲਕਾਂ ਨੂੰ ਵੈਲੀ ਟੈਕਸ ਡਿਵੀਡੈਂਡ ਐਡਜਸਟਮੈਂਟ ਪੇਸ਼ ਕਰਦਾ ਹੈ। ਵੈਲੀ ਡਿਵੀਡੈਂਡ ਕ੍ਰੈਡਿਟ ਆਪਣੀ ਜੇਬ ਤੋਂ ਕੀਤੇ ਖਰਚਿਆਂ 'ਤੇ ਲਾਗੂ ਹੋ ਸਕਦਾ ਹੈ ਜੋ ਤੀਜੀ ਧਿਰ ਅਤੇ ਬੀਮੇ ਦੇ ਸਾਰੇ ਭੁਗਤਾਨਾਂ ਤੋਂ ਬਾਅਦ ਵੈਲੀ ਮੈਡੀਕਲ ਸੈਂਟਰ ਨੂੰ ਦੇਣਯੋਗ ਹੁੰਦੇ ਹਨ।
ਵਿਵਸਥਿਤ ਕੀਤੀ ਜਾਣ ਵਾਲੀ ਰਕਮ ਅਧਿਕਾਰਤ ਕਿੰਗ ਕਾਉਂਟੀ ਦੇ ਟੈਕਸ ਰਿਕਾਰਡਾਂ ਅਨੁਸਾਰ, ਹਾਸਪਿਟਲ ਡਿਸਟ੍ਰਿਕਟ #1 ਲਈ ਭੁਗਤਾਨ ਕੀਤੇ ਗਏ ਉਗਰਾਹੀ ਯੋਗ ਟੈਕਸਾਂ ਦੇ ਆਧਾਰ 'ਤੇ ਨਿਰਧਾਰਿਤ ਕੀਤੀ ਜਾਵੇਗੀ। ਕਿਸੇ ਵੀ ਹਸਪਤਾਲ ਡਿਸਟ੍ਰਿਕਟ #1 ਵਸਨੀਕ ਲਈ ਵੈਲੀ ਟੈਕਸ ਡਿਵੀਡੈਂਡ ਐਡਜਸਟਮੈਂਟ ਦੀ ਤਾਉਮਰ ਵੱਧ ਤੋਂ ਵੱਧ ਰਾਸ਼ੀ $3,000 ਹੈ।
- ਜਿਹੜੇ ਮਰੀਜ਼ ਜਾਂ ਜ਼ਿੰਮੇਵਾਰ ਧਿਰਾਂ ਚੈੱਕ / ਕ੍ਰੈਡਿਟ / ਡੈਬਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ, ਜਿਹਨਾਂ ਨੂੰ ਨਾਕਾਫੀ ਫੰਡਾਂ ਕਰਕੇ ਵਾਪਸ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਖਾਤਿਆਂ 'ਤੇ ਵਧੀਕ NSF ਫੀਸ ਲਾਗੂ ਹੋਵੇਗੀ। ਇਸ ਸਮੇਂ ਵੈਲੀ ਮੈਡੀਕਲ ਸੈਂਟਰ ਨਾਕਾਫੀ ਫੰਡ ਹੋਣ ਕਰਕੇ ਵਾਪਸ ਕੀਤੇ ਕਿਸੇ ਵੀ ਚੈੱਕਾਂ ਜਾਂ ਕ੍ਰੈਡਿਟ / ਡੈਬਿਟ ਕਾਰਡ ਲੈਣ-ਦੇਣ ਲਈ $35.00 ਦੀ ਵਾਪਸੀ ਚੈੱਕ ਫੀਸ ਵਸੂਲ ਕਰਦਾ ਹੈ।
- ਵੈਲੀ ਮੈਡੀਕਲ ਸੈਂਟਰ (Valley Medical Center) ਸੈਲਫ਼-ਪੇਅ ਸਟੇਟੱਸ ਵਾਲੇ ਖਾਤਿਆਂ ’ਤੇ ਪਹਿਲੀ ਸਟੇਟਮੈਂਟ ਦੇ 30 ਦਿਨਾਂ ਬਾਅਦ ਅਤੇ ਇਸਦੇ ਬਾਅਦ ਹਰ ਮਹੀਨੇ 1% ਵਿਆਜ ਦਰ ਵਸੂਲ ਕਰੇਗਾ। ਭੁਗਤਾਨ ਯੋਜਨਾਵਾਂ ਵਾਲੇ ਖਾਤੇ ਜਾਂ ਜਿਨ੍ਹਾਂ ਨੂੰ ਹੋਲਡ ਕੀਤਾ ਗਿਆ ਹੈ ਜਾਂ ਜਿਨ੍ਹਾਂ ਦੀ ਸਮੀਖਿਆ ਬਕਾਇਆ ਹੈ ਉਨ੍ਹਾਂ ਉੱਪਰ ਉਸ ਸਮੇਂ ਤਕ ਵਿਆਜ ਨਹੀਂ ਲੱਗਦਾ ਜਦੋਂ ਤਕ ਉਨ੍ਹਾਂ ਨੂੰ ਸੈਲਫ਼-ਪੇਅ ਚੱਕਰ ਲਈ ਵਾਪਸ ਆਗਿਆ ਨਹੀਂ ਦੇ ਦਿੱਤੀ ਜਾਂਦੀ।
- ਜੇ ਵੈਲੀ ਮੈਡੀਕਲ ਸੈਂਟਰ ਬਿਲਿੰਗ ਪ੍ਰਕਿਰਿਆ ਦੌਰਾਨ ਮਰੀਜ਼ ਲਈ ਮੋੜਵੀਂ ਡਾਕ ਪ੍ਰਾਪਤ ਕਰਦਾ ਹੈ, ਤਾਂ ਇਹ ਨਿਰਧਾਰਣ ਕਰਨ ਲਈ ਢੁਕਵੇਂ ਵਸੀਲਿਆਂ ਦੀ ਵਰਤੋਂ ਕਰਦਿਆਂ ਖੋਜ ਕੀਤੀ ਜਾਏਗੀ ਕਿ ਕੀ ਦਰੁਸਤ ਪਤੇ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਜੇ ਨਵੀਂ, ਦਰੁਸਤ ਜਾਣਕਾਰੀ ਮਿਲ ਜਾਂਦੀ ਹੈ, ਤਾਂ ਖਾਤੇ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਉਗਰਾਹੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਜਾਵੇਗਾ। ਜੇ ਮੌਜੂਦਾ ਪਤਾ ਪ੍ਰਾਪਤ ਨਹੀਂ ਜਾ ਸਕਦਾ, ਤਾਂ ਫੇਰ ਅਗਲੇਰੀ ਸਕਿਪ ਟਰੇਸਿੰਗ ਲਈ ਖਾਤੇ ਨੂੰ ਉਗਰਾਹੀ ਏਜੰਸੀ ਕੋਲ ਭੇਜ ਦਿੱਤਾ ਜਾਵੇਗਾ।
- ਵੈਲੀ ਮੈਡੀਕਲ ਸੈਂਟਰ ਦੀਆਂ ਸਵੈ-ਭੁਗਤਾਨ ਉਗਰਾਹੀ ਕੋਸ਼ਿਸ਼ਾਂ ਦਾ ਸੰਚਾਲਨ WA ਸੂਬੇ ਦੇ ਵਿਹਾਰਾਂ ਅਤੇ ਮੈਡੀਕੇਅਰ / ਮੈਡੀਕੇਡ ਵਿਨਿਯਮਾਂ ਮੁਤਾਬਕ ਕੀਤਾ ਜਾਂਦਾ ਹੈ।
- ਡਾਕਟਰੀ ਖਰਚਿਆਂ ਲਈ ਸੰਪਤੀ 'ਤੇ ਦਾਅਵੇ:
ਜਦੋਂ ਕੋਈ ਮਰੀਜ਼ ਕਿਸੇ ਹਾਦਸੇ ਜਾਂ ਕਿਸੇ ਹੋਰ ਗਲਤ ਕਾਰਵਾਈ ਦਾ ਸ਼ਿਕਾਰ ਬਣਦਾ ਹੈ, ਤਾਂ ਉਹਨਾਂ ਦੀ ਸਿਹਤ ਬੀਮਾ ਕੰਪਨੀ ਉਸ ਸੂਰਤ ਵਿੱਚ ਡਾਕਟਰੀ ਸੇਵਾਵਾਂ ਲਈ ਭੁਗਤਾਨ ਨਹੀਂ ਕਰੇਗੀ ਜਦੋਂ ਇਹ ਨਿਰਧਾਰਣ ਨਹੀਂ ਕਰ ਲਿਆ ਜਾਂਦਾ ਹੈ ਕਿ ਦੂਜੀ ਧਿਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗੀ। ਇਸ ਤੋਂ ਇਲਾਵਾ, ਹੋ ਸਕਦਾ ਹੈ ਮਰੀਜ਼ ਕੋਲ ਬੀਮਾ ਨਾ ਹੋਵੇ ਪਰ ਉਹ ਜ਼ਿੰਮੇਵਾਰ ਧਿਰ ਤੋਂ ਨਿਪਟਾਰੇ ਦੀ ਮੰਗ ਕਰ ਰਿਹਾ ਹੋ ਸਕਦਾ ਹੈ। ਅਜਿਹੀਆਂ ਸਥਿਤੀਆਂ ਵਿੱਚ UW/ਵੈਲੀ ਮੈਡੀਕਲ ਸੈਂਟਰ (UW/Valley Medical Center) ਭਵਿੱਖ ਵਿੱਚ ਨਿਪਟਾਰੇ ਲਈ ਜਾਇਦਾਦ 'ਤੇ ਦਾਅਵਾ ਦਾਇਰ ਕਰ ਸਕਦੀ ਹੈ। ਜਾਇਦਾਦ 'ਤੇ ਦਾਅਵਾ ਕਰਜ਼ ਦਾ ਭੁਗਤਾਨ ਸੁਰੱਖਿਅਤ ਕਰਨ ਲਈ ਅਸਲ ਜਾਂ ਨਿੱਜੀ ਸੰਪਤੀ 'ਤੇ ਸੁਰੱਖਿਆ ਹਿੱਤ ਵਜੋਂ ਹੁੰਦਾ ਹੈ।
- ਉਗਰਾਹੀ ਵਿੱਚ ਰੱਖੇ ਗਏ ਖਾਤੇ ਵਿੱਚ ਸ਼ਾਮਲ ਹੋ ਸਕਦਾ ਹੈ:
- ਕ੍ਰੈਡਿਟ ਰਿਪੋਰਟਿੰਗ ਡਿਸਚਾਰਜ ਤੋਂ ਬਾਅਦ ਦੇ ਪਹਿਲੇ ਬਿਲ ਤੋਂ 300 ਦਿਨ ਬਾਅਦ ਕੀਤੀ ਜਾਂਦੀ ਹੈ।
- ਡਿਸਚਾਰਜ ਤੋਂ ਬਾਅਦ ਦੇ ਪਹਿਲੇ ਬਿਲ ਤੋਂ ਬਾਅਦ 240 ਦਿਨਾਂ ਤੋਂ ਪਹਿਲਾਂ ਪਿਛਲੇ ਦੇਣਯੋਗ ਬਕਾਏ ਲਈ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ।
- ਟੈਲੀਫੋਨ ਕਾਲਾਂ।
- ਕਾਨੂੰਨੀ ਫੈਸਲੇ ਅਤੇ ਇਸ ਤੋਂ ਬਾਅਦ ਤਨਖਾਹ ਦੀ ਕੁਰਕੀ।
- ਡਾਕਟਰੀ ਖਰਚਿਆਂ ਲਈ ਸੰਪਤੀ 'ਤੇ ਦਾਅਵੇ।
- ਵੈਲੀ ਮੈਡੀਕਲ ਸੈਂਟਰ ਨੂੰ ਕਿਸੇ ਖਾਤੇ 'ਤੇ ਕੀਤੀ ਗਈ ਕਾਨੂੰਨੀ ਕਾਰਵਾਈ ਲਈ ਅਧਿਕਾਰ ਜ਼ਰੂਰ ਦੇਣਾ ਚਾਹੀਦਾ ਹੈ।
- ਜੇ ਕੋਈ ਅਰਥਪੂਰਨ ਰੁਜ਼ਗਾਰ ਨਹੀਂ ਹੈ ਤਾਂ ਵੈਲੀ ਮੈਡੀਕਲ ਸੈਂਟਰ ਕਾਨੂੰਨੀ ਮੁਕੱਦਮੇ ਲਈ ਅਧਿਕਾਰ ਨਹੀਂ ਦੇਵੇਗਾ।
- ਖਾਤਿਆਂ ਨੂੰ ਇੱਕ ਸਾਲ ਲਈ ਇੱਕ ਏਜੰਸੀ ਕੋਲ ਦਿੱਤਾ ਜਾਵੇਗਾ, ਅਤੇ ਫਿਰ ਦੂਜੀ ਏਜੰਸੀ ਕੋਲ ਸੈਕੰਡਰੀ ਪਲੇਸਮੈਂਟ ਕੀਤੀ ਜਾਵੇਗੀ, ਜਦ ਤਕ ਕਿ ਭੁਗਤਾਨ ਦੇ ਪ੍ਰਬੰਧ ਨਾ ਕਿਤੇ ਗਏ ਹੋਣ ਜਾਂ ਕਾਨੂੰਨੀ ਫੈਸਲਾ ਨਾ ਹਾਸਲ ਕਰ ਲਿਆ ਗਿਆ ਹੋਵੇ।
- ਸੈਕੰਡਰੀ ਪਲੇਸਮੈਂਟਾਂ ਨੂੰ ਇੱਕ ਵਾਧੂ ਸਾਲ ਤੋਂ ਬਾਅਦ ਵਾਪਸ ਕਰ ਦਿੱਤਾ ਜਾਂਦਾ ਹੈ ਜੇ ਪਿਛਲੇ 90 ਦਿਨਾਂ ਦੇ ਅੰਦਰ ਕੋਈ ਕਾਰਵਾਈ ਨਾ ਹੋਈ ਹੋਵੇ।
- ਸੈਕੰਡਰੀ ਪਲੇਸਮੈਂਟ ਤੋਂ ਬਾਅਦ ਵਾਪਸ ਕੀਤੇ ਗਏ ਖਾਤਿਆਂ ਨੂੰ ਨਾ-ਉਗਰਾਹੀ ਯੋਗ ਮੰਨਿਆ ਜਾਂਦਾ ਹੈ ਅਤੇ ਏਜੰਸੀ ਨਾ-ਉਗਰਾਹੀ ਯੋਗ ਵਜੋਂ ਐਡਜਸਟ ਕੀਤਾ ਜਾਂਦਾ ਹੈ।
- ਭੁਗਤਾਨ ਨਾ ਕੀਤਾ ਗਿਆ ਬਕਾਇਆ ਸੱਤ ਸਾਲਾਂ ਲਈ, ਜਾਂ ਜੇ ਕਾਨੂੰਨੀ ਫੈਸਲਾ ਹਾਸਲ ਕੀਤਾ ਜਾਂਦਾ ਹੈ ਤਾਂ ਦਸ ਸਾਲਾਂ ਲਈ ਗਾਰੰਟਰ ਦੀ ਕ੍ਰੈਡਿਟ ਹਿਸਟਰੀ ਵਿੱਚ ਰਹੇਗਾ।
ਸਿਹਤ-ਦੇਖਭਾਲ ਬੀਮਾ ਕਵਰੇਜ ਦੇ ਬਿਨਾਂ ਮਰੀਜ਼
- ਵੈਲੀ ਮੈਡੀਕਲ ਸੈਂਟਰ ਦੇ ਜਿਹੜੇ ਮਰੀਜ਼ਾਂ ਕੋਲ ਸਿਹਤ-ਦੇਖਭਾਲ ਬੀਮਾ ਕਵਰੇਜ ਨਹੀਂ ਹੈ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਲਗਭਗ 5 ਦਿਨਾਂ ਬਾਅਦ ਕਰਵਾਈ ਗਈ ਦੇਖਭਾਲ ਲਈ ਖਰਚਿਆਂ ਦੀ ਸਾਰ ਸਟੇਟਮੈਂਟ ਭੇਜੀ ਜਾਵੇਗੀ। ਵਿੱਤੀ ਵਿਕਲਪਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਜਾਣਕਾਰੀ ਸਟੇਟਮੈਂਟ ਉੱਤੇ ਮੁਹੱਈਆ ਕੀਤੀ ਜਾਂਦੀ ਹੈ ਜਿਸ ਦੇ ਨਾਲ ਕਸਟਮਰ ਸਰਵਿਸ ਵਿਭਾਗ ਲਈ ਸੰਪਰਕ ਜਾਣਕਾਰੀ ਵੀ ਹੁੰਦੀ ਹੈ।
ਧਿਆਨ ਦਿਓ: ਵੈਲੀ ਮੈਡੀਕਲ ਸੈਂਟਰ ਉਹਨਾਂ ਮਰੀਜ਼ਾਂ ਲਈ ਮੈਡੀਕੇਡ ਦਰਖਾਸਤ ਦੀ ਸਹਾਇਤਾ ਪੇਸ਼ ਕਰਦਾ ਹੈ ਜਿਹਨਾਂ ਕੋਲ ਸਿਹਤ-ਦੇਖਭਾਲ ਲਈ ਕਵਰੇਜ ਨਹੀਂ ਹੈ ਅਤੇ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ। ਮਰੀਜ਼ਾਂ ਨੂੰ ਮੈਡੀਕੇਡ ਯੋਗਤਾ ਲਈ ਸਕ੍ਰੀਨ ਕੀਤਾ ਜਾਵੇਗਾ ਅਤੇ ਜੇ ਢੁਕਵਾਂ ਹੋਵੇ ਤਾਂ ਉਹਨਾਂ ਨੂੰ ਦਰਖਾਸਤ ਦੀ ਪ੍ਰਕਿਰਿਆ ਲਈ ਸਹਾਇਤਾ ਪ੍ਰਾਪਤ ਹੋਵੇਗੀ।
- ਵੱਜ ਖਰਿਚਆਂ ਤ 30% ਛੋਟ ਪਾਪਤ ਕਰਨ ਲਈ ਯੋਗਤਾ ਪੂਰੀ ਕਰਦੇ ਹਨ।
- ਵੈਲੀ 4 ਸਟੇਟਮੈਂਟ ਨੋਟੀਫਿਕੇਸ਼ਨ ਭੇਜ ਕੇ ਮਰੀਜ਼ ਜਾਂ ਜ਼ਿੰਮੇਵਾਰ ਧਿਰ ਨੂੰ ਦੇਣਯੋਗ ਬਾਕੀ ਬਕਾਏ ਬਾਰੇ ਸੂਚਿਤ ਕਰੇਗੀ।. ਬਿਲਿੰਗ ਦੀਆਂ ਪ੍ਰਾਥਮਿਕਤਾਵਾਂ ਦੇ ਆਧਾਰ ’ਤੇ ਮਰੀਜ਼ਾਂ ਨੂੰ ਉਨ੍ਹਾਂ ਦੀ ਪਹਿਲੀ ਸਟੇਟਮੈਂਟ ਤਾਰੀਖ ਤੋਂ 14 ਦਿਨਾਂ ਬਾਅਦ ਤੋਂ ਸ਼ੁਰੂ ਕਰਦਿਆਂ ਟੈਲੀਫ਼ੋਨ ਕਾੱਲਾਂ, ਟੈਕਸਟ ਸੁਨੇਹੇ, ਜਾਂ MyChart ਨੋਟੀਫਿਕੇਸ਼ਨਜ਼ ਪ੍ਰਾਪਤ ਹੋ ਸਕਦੇ ਹਨ।
- ਜੇ ਮੁਕੰਮਲ ਭੁਗਤਾਨ ਜਾਂ ਭੁਗਤਾਨ ਇੰਤਜ਼ਾਮ ਤੈਅ ਨਹੀਂ ਕੀਤੇ ਗਏ ਹਨ, ਤਾਂ ਇਹ ਦੱਸਦਿਆਂ ਉਗਰਾਹੀ ਤੋਂ ਪਹਿਲਾਂ ਵਾਲਾ ਅੰਤਿਮ ਨੋਟੀਫਿਕੇਸ਼ਨ ਜ਼ਿੰਮੇਵਾਰ ਧਿਰ ਨੂੰ ਭੇਜਿਆ ਜਾਵੇਗਾ ਕਿ ਸਟੇਟਮੈਂਟ ਦੀ ਤਾਰੀਖ ਤੋਂ 10 ਕੰਮਕਾਜੀ ਦਿਨਾਂ ਅੰਦਰ ਜੇ ਬਕਾਏ ਦਾ ਪੂਰਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਜਾਂ ਭੁਗਤਾਨ ਇੰਤਜ਼ਾਮ ਨਹੀਂ ਕੀਤੇ ਜਾਂਦੇ ਹਨ ਤਾਂ ਸਾਡੇ ਕੋਲ ਅਗਲੇਰੀਆਂ ਉਗਰਾਹੀ ਦੀਆਂ ਕੋਸ਼ਿਸ਼ਾਂ ਲਈ ਖਾਤੇ ਨੂੰ ਅੱਗੇ ਭੇਜਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੋ ਸਕਦਾ।
- ਜੇ ਮੁਕੰਮਲ ਭੁਗਤਾਨ ਪ੍ਰਾਪਤ ਨਹੀਂ ਕੀਤਾ ਗਿਆ ਹੈ, ਹੋਰ ਇੰਤਜ਼ਾਮ ਕੀਤੇ ਗਏ ਹਨ, ਖਾਤੇ ਨੇ 120 ਦਿਨ ਖਾਤੇ ਦੇ ਜੀਵਨਕਾਲ ਨੂੰ ਪੂਰਾ ਕਰ ਲਿਆ ਹੈ, ਅਤੇ ਸਾਰੇ ਯੋਗਤਾ ਮਾਪਦੰਡ ਨੂੰ ਪੂਰਾ ਕਰ ਲਿਆ ਗਿਆ ਹੈ, ਤਾਂ ਖਾਤੇ ਨੂੰ ਪੇਸ਼ੇਵਰ ਉਗਰਾਹੀ ਏਜੰਸੀ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਸਿਹਤ-ਦੇਖਭਾਲ ਬੀਮਾ ਕਵਰੇਜ ਵਾਲੇ ਮਰੀਜ਼
- ਵੈਲੀ ਮੈਡੀਕਲ ਸੈਂਟਰ ਪਛਾਣੇ ਗਏ ਸਾਰੇ ਬੀਮਾ ਕੈਰੀਅਰਾਂ ਨੂੰ ਬਿਲ ਭੇਜੇਗਾ। ਵੈਲੀ ਮੈਡੀਕਲ ਸੈਂਟਰ ਖਾਤੇ 'ਤੇ ਕਿਸੇ ਵੀ ਬਾਕੀ ਰਹਿੰਦੇ ਬਕਾਏ ਦੇ ਭੁਗਤਾਨ ਲਈ ਮਰੀਜ਼ ਨੂੰ ਕਹਿਣ ਤੋਂ ਪਹਿਲਾਂ ਉਸ ਸਮੇਂ ਮੁਢਲੇ ਭੁਗਤਾਨਕਰਤਾ, ਅਤੇ ਦੂਜੇ ਭੁਗਤਾਨਕਰਤਾ ਤੋਂ ਭੁਗਤਾਨ ਦੀ ਉਡੀਕ ਕਰੇਗਾ ਜਦੋਂ ਵੈਲੀ ਮੈਡੀਕਲ ਸੈਂਟਰ ਅਤੇ ਭੁਗਤਾਨਕਰਤਾ ਦਰਮਿਆਨ ਇਕਰਾਰਨਾਮਾ ਹੋਇਆ ਹੁੰਦਾ ਹੈ। ਮਰੀਜ਼ਾਂ ਨੂੰ ਕਰਵਾਈ ਗਈ ਦੇਖਭਾਲ ਅਤੇ ਅਕਾਉਂਟ ਲਈ ਪੋਸਟ ਕੀਤੇ ਕਿਸੇ ਵੀ ਭੁਗਤਾਨ(ਨਾਂ) ਜਾਂ ਐਡਜਸਟਮੈਂਟ(ਟਾਂ) ਲਈ ਖਰਚਿਆਂ ਦੀ ਸਟੇਟਮੈਂਟ ਦਾ ਸਾਰ ਭੇਜਿਆ ਜਾਵੇਗਾ।
- ਵੈਲੀ ਮੈਡੀਕਲ ਸੈਂਟਰ ਇੰਸ਼ੋਰੈਂਸ ਕੰਪਨੀ(ਆਂ) ਤੋਂ ਉੱਤਰ ਪ੍ਰਾਪਤ ਕਰਨ ਤੋਂ ਬਾਅਦ ਮਰੀਜ਼ ਦੇ ਬਕਾਇਆਂ ਲਈ ਸਟੇਟਮੈਂਟ ਤਿਆਰ ਕਰੇਗਾ। ਸਾਰੀਆਂ ਉਮੀਦ ਕੀਤੀਆਂ ਜਾਂਦਿਆਂ ਬੀਮਾ ਅਦਾਇਗੀਆਂ ਪ੍ਰਾਪਤ ਕਰਨ ਦੇ ਬਾਅਦ, ਵੈਲੀ 4 ਸਟੇਟਮੈਂਟ ਨੋਟੀਫਿਕੇਸ਼ਨ ਭੇਜ ਕੇ ਮਰੀਜ਼ ਜਾਂ ਜ਼ਿੰਮੇਵਾਰ ਧਿਰ ਨੂੰ ਦੇਣਯੋਗ ਬਾਕੀ ਬਕਾਏ ਬਾਰੇ ਸੂਚਿਤ ਕਰੇਗੀ। ਬਿਲਿੰਗ ਦੀਆਂ ਪ੍ਰਾਥਮਿਕਤਾਵਾਂ ਦੇ ਆਧਾਰ ’ਤੇ ਮਰੀਜ਼ਾਂ ਨੂੰ ਉਨ੍ਹਾਂ ਦੀ ਪਹਿਲੀ ਸਟੇਟਮੈਂਟ ਤਾਰੀਖ ਤੋਂ 14 ਦਿਨਾਂ ਬਾਅਦ ਤੋਂ ਸ਼ੁਰੂ ਕਰਦਿਆਂ ਟੈਲੀਫ਼ੋਨ ਕਾੱਲਾਂ, ਟੈਕਸਟ ਸੁਨੇਹੇ, ਜਾਂ ਕਕ ਨੋਟੀਫਿਕੇਸ਼ਨਜ਼ ਪ੍ਰਾਪਤ ਹੋ ਸਕਦੇ ਹਨ।
- ਜੇ ਮੁਕੰਮਲ ਭੁਗਤਾਨ ਜਾਂ ਭੁਗਤਾਨ ਇੰਤਜ਼ਾਮ ਤੈਅ ਨਹੀਂ ਕੀਤੇ ਗਏ ਹਨ, ਤਾਂ ਇਹ ਦੱਸਦਿਆਂ ਉਗਰਾਹੀ ਤੋਂ ਪਹਿਲਾਂ ਵਾਲਾ ਅੰਤਿਮ ਨੋਟੀਫਿਕੇਸ਼ਨ ਮਰੀਜ਼ ਜਾਂ ਜ਼ਿੰਮੇਵਾਰ ਧਿਰ ਨੂੰ ਭੇਜਿਆ ਜਾਵੇਗਾ ਕਿ ਸਟੇਟਮੈਂਟ ਦੀ ਤਾਰੀਖ ਤੋਂ 10 ਕੰਮਕਾਜੀ ਦਿਨਾਂ ਅੰਦਰ ਜੇ ਬਕਾਏ ਦਾ ਪੂਰਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਜਾਂ ਭੁਗਤਾਨ ਇੰਤਜ਼ਾਮ ਨਹੀਂ ਕੀਤੇ ਜਾਂਦੇ ਹਨ ਤਾਂ ਸਾਡੇ ਕੋਲ ਅਗਲੇਰੀਆਂ ਉਗਰਾਹੀ ਦੀਆਂ ਕੋਸ਼ਿਸ਼ਾਂ ਲਈ ਖਾਤੇ ਨੂੰ ਅੱਗੇ ਭੇਜਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੋ ਸਕਦਾ।
- ਜੇ ਮੁਕੰਮਲ ਭੁਗਤਾਨ ਪ੍ਰਾਪਤ ਨਹੀਂ ਕੀਤਾ ਗਿਆ ਹੈ, ਜਾਂ ਹੋਰ ਇੰਤਜ਼ਾਮ ਕੀਤੇ ਗਏ ਹਨ, ਖਾਤੇ ਨੇ 120 ਦਿਨ ਖਾਤੇ ਦੇ ਜੀਵਨਕਾਲ ਨੂੰ ਪੂਰਾ ਕਰ ਲਿਆ ਹੈ, ਅਤੇ ਸਾਰੇ ਯੋਗਤਾ ਮਾਪਦੰਡ ਨੂੰ ਪੂਰਾ ਕਰ ਲਿਆ ਗਿਆ ਹੈ, ਤਾਂ ਖਾਤੇ ਨੂੰ ਪੇਸ਼ੇਵਰ ਉਗਰਾਹੀ ਏਜੰਸੀ ਦੇ ਹਵਾਲੇ ਕਰ ਦਿੱਤਾ ਜਾਵੇਗਾ, ਇਸ ਨੂੰ ਹਸਪਤਾਲ ਠੇਕੇ 'ਤੇ ਰੱਖਦਾ ਹੈ।